NEWS BY JATINDER SABHARWAL Mohali
SUKHBIR BADAL MOHALI MC SWEEPING MACHINES
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਸੂਬੇ 'ਚ ਆਪਣੀ ਤਰ੍ਹਾਂ ਦੀ ਪਹਿਲੀ ਮਸ਼ੀਨੀ ਸਫਾਈ ਪ੍ਰਣਾਲੀ ਦਾ ਉਦਘਾਟਨ ਕੀਤਾ ਅਤੇ ਐਲਾਨ ਕੀਤਾ ਕਿ ਇਸ ਸਾਲ ਅਕਤੂਬਰ ਮਹੀਨੇ ਤੱਕ ਇਹ ਪ੍ਰਣਾਲੀ ਸੂਬੇ ਦੇ ਸਾਰੇ ਦੇ ਸਾਰੇ ਪੰਜ ਨਗਰ ਨਿਗਮਾਂ ਨੂੰ ਮੁਹੱਈਆ ਕਰਵਾਈ ਜਾਵੇਗੀ।
ਮੁਹਾਲੀ ਤੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ, ਸ. ਬਾਦਲ ਨੇ ਕਿਹਾ ਕਿ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਅਤੇ ਪਟਿਆਲਾ ਸ਼ਹਿਰਾਂ ਨੂੰ ਡੇਢ ਮਹੀਨੇ ਅੰਦਰ ਇਸ ਪ੍ਰੋਜੈਕਟ ਤਹਿਤ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਉਪਰੰਤ ਇਸ ਪ੍ਰੋਜੈਕਟ ਨੂੰ ਤਹਿਸੀਲ ਪੱਧਰ ਤੱਕ ਵੀ ਲਿਜਾਇਆ ਜਾਵੇਗਾ ਤਾਂ ਕਿ ਪੰਜਾਬ ਨੂੰ ਦੇਸ਼ ਦਾ ਸੱਭ ਤੋਂ ਸਾਫ ਅਤੇ ਕੂੜਾ ਰਹਿਤ ਸੂਬਾ ਬਣਾਇਆ ਜਾ ਸਕੇ।
ਉਪ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪੰਜ ਨਗਰ ਨਿਗਮਾਂ ਅੰਦਰ ਇਹ ਪ੍ਰੋਜੈਕਟ ਸ਼ੁਰੂ ਕਰਨ ਉਪਰੰਤ ਨਵੇਂ ਬਣੇ ਨਿਗਮ ਸ਼ਹਿਰਾਂ ਨੂੰ ਵੀ ਇਸ ਪ੍ਰੋਜੈਕਟ 'ਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਦਸੰਬਰ ਮਹੀਨੇ ਦੇ ਅੰਤ ਤੱਕ ਸੂਬੇ ਦੇ ਸਾਰੇ ਮੁੱਖ ਸ਼ਹਿਰਾਂ 'ਚ ਮਸ਼ੀਨੀ ਸਫਾਈ ਪ੍ਰਣਾਲੀ ਮੁਹੱਈਆ ਹੋਵੇਗੀ।
Sukhbir Badal ll Mohali ll Cleaning MACHINE ll Tirchhi Nazar Media Video punjabi news channel | |
| 2 Likes | 2 Dislikes |
| 985 views views | 4.95K followers |
| News & Politics | Upload TimePublished on 6 Aug 2015 |
Không có nhận xét nào:
Đăng nhận xét